ਮੁੰਬਈ : ਸਾੜ੍ਹੀ ਭਾਰਤੀ ਰਵਾਇਤੀ ਪਹਿਰਾਵਾ ਹੈ। ਬਦਲਦੇ ਲਾਈਫਸਟਾਈਲ ਅਤੇ ਪੱਛਮੀ ਕੱਪੜਿਆਂ ਦੇ ਕ੍ਰੇਜ਼ ਵਿਚ ਸਾੜ੍ਹੀ ਦਾ ਟ੍ਰੈਂਡ ਦਿਨੋ ਦਿਨ ਘੱਟਦਾ ਜਾ ਰਿਹਾ ਹੈ ਪਰ ਇਕ ਵਾਰ ਮੁੜ ਸਾੜ੍ਹੀ ਨੇ ਫੈਸ਼ਨ ਟ੍ਰੈਂਡ ਵਿਚ ਵਾਪਸੀ ਕੀਤੀ ਹੈ, ਉਹ ਵੀ ਨਵੇਂ ਅੰਦਾਜ਼ ਵਿਚ।
ਪਹਿਲਾਂ ਸਿਰਫ ਔਰਤਾਂ ਸਾਈਡ ਪੱਲੂ, ਬੈਕ ਪੱਲੂ ਅਤੇ ਲਹਿੰਗਾ ਸਟਾਈਲ ਵਿਚ ਹੀ ਸਾੜ੍ਹੀ ਨੂੰ ਕੈਰੀ ਕਰਦੀਆਂ ਸਨ ਪਰ ਹੁਣ ਤੁਹਾਨੂੰ ਵੱਖਰੇ ਸਟਾਈਲ ਵਿਚ ਸਾੜ੍ਹੀ ਕੈਰੀ ਕਰਨ ਦੇ ਢੇਰ ਸਾਰੇ ਆਪਸ਼ਨ ਮਿਲਣਗੇ। ਸਾੜ੍ਹੀ ਤੁਹਾਡੇ ਵਾਰਡਰੋਬ ਵਿਚ ਜ਼ਰੂਰ ਸ਼ਾਮਲ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਫੈਮਿਲੀ ਫੰਕਸ਼ਨ, ਈਵੈਂਟ ਅਤੇ ਪਾਰਟੀ ਵਿਚ ਖਾਸ ਆਕਰਸ਼ਨ ਅਤੇ ਸ਼ਾਨਦਾਰ ਲੁਕ ਹਾਸਲ ਕਰਨ ਲਈ ਸਾੜ੍ਹੀ ਬੈਸਟ ਆਊਟਫਿਟਸ ਵਿਚ ਸ਼ਾਮਲ ਹੈ।
ਗਰਮੀਆਂ ਦੇ ਮੌਸਮ ਵਿਚ ਤੁਹਾਨੂੰ ਸਾੜ੍ਹੀ ਪਹਿਨਣਾ ਝੰਜਟ ਵਾਲਾ ਕੰਮ ਲਗਦਾ ਹੈ ਤਾਂ ਤੁਸੀਂ ਸੈਮੀ ਸਟਿੱਚਡ ਸਾੜ੍ਹੀ ਟ੍ਰਾਈ ਕਰ ਸਕਦੇ ਹੋ। ਉਥੇ ਹੀ ਲਾਈਟਵੇਟ ਉਫੈਬ੍ਰਿਕਸ ਸਾੜ੍ਹੀ ਵਿਚ ਤੁਸੀਂ ਕੰਫਰਟੇਬਲ ਦੇ ਨਾਲ ਸਟਾਈਲਿਸ਼ ਲੁਕ ਵੀ ਪਾ ਸਕਦੇ ਹੋ। ਵੈਸਟਰਨ ਸਟਾਈਲ ਸਾੜ੍ਹੀ ਵਿਚ ਤੁਸੀਂ ਵੈਸਟਰਨ ਲੁਕ ਵੀ ਪਾ ਸਕਦੇ ਹੋ।
► ਸਕਰਟ ਸਟਾਈਲ ਸਾੜ੍ਹੀ
ਬਾਲੀਵੁੱਡ ਦੀ ਸਟਾਈਲ ਆਈਕਨ ਸੋਨਮ ਕਪੂਰ ਆਪਣੇ ਡਿਫਰੈਂਟ ਅਤੇ ਸਟਾਈਲਿਸ਼ ਆਊਟਫਿਟਸ ਲਈ ਜਾਣੀ ਜਾਂਦੀ ਹੈ। ਸੋਨਮ ਨੇ ਸਾੜ੍ਹੀ ਨੂੰ ਵੀ ਡਿਫਰੈਂਟ ਸਟਾਈਲ ਵਿਚ ਕੈਰੀ ਕੀਤਾ। ਫੈਸ਼ਨ ਡਿਜ਼ਾਈਨਰ ਅਨਾਵਿਲਾ ਮਿਸ਼ਰਾ ਦੀ ਐਂਕਲ ਲੈਂਥ ਸਾੜ੍ਹੀ ਵਿਚ ਵੀ ਉਹ ਬਿਲਕੁਲ ਯੂਨੀਕ ਸਟਾਈਲ ਵਿਚ ਨਜ਼ਰ ਆਈ। ਲੜਕੀਆਂ ਹਾਈ ਹੀਲਸ ਅਤੇ ਸੈਂਡਲਸ ਨਾਲ ਸਾੜ੍ਹੀ ਕੈਰੀ ਕਰਦੀਆਂ ਹਨ ਪਰ ਸੋਨਮ ਨੇ ਫੈਂਸੀ ਲੈਦਰ ਬ੍ਰੋਗਸ ਨਾਲ ਸਕਰਟ ਸਟਾਈਲ ਵਿਚ ਸਾੜ੍ਹੀ ਵੀਅਰ ਕੀਤੀ। ਨਾਲ ਹੀ ਅੰਬਰੇਲਾ ਸਟਾਈਲ ਬਲਾਊਜ਼ ਵੀਅਰ ਕੀਤਾ।
► ਬੈਲਟ ਸਟਾਈਲ ਸਾੜ੍ਹੀ
ਬੈਲਟ ਦੇ ਨਾਲ ਵੀ ਸਾੜ੍ਹੀ ਕਾਫੀ ਸਟਾਈਲਿਸ਼ ਲਗਦੀ ਹੈ। ਪਤਲੀ ਕਮਰ ਨੂੰ ਹਾਈਲਾਈਟ ਕਰਨ ਲਈ ਬੈਲਟ ਸਟਾਈਲ ਸਾੜ੍ਹੀ ਬੈਸਟ ਆਪਸ਼ਨ ਹੈ। ਫੈਸ਼ਨ ਡਿਜ਼ਾਈਨਰ ਮਾਲਿਨੀ ਰਮਾਨੀ ਨੇ ਬੈਲਟ ਅਤੇ ਟ੍ਰਾਊਜ਼ਰ ਦੇ ਵਧੀਆ ਮੇਲ ਵਾਲੀ ਸਾੜ੍ਹੀ ਕੁਲੈਕਸ਼ਨ ਪੇਸ਼ ਕੀਤੀ।
► ਕੇਪ ਸਟਾਈਲ ਸਾੜ੍ਹੀ
ਅੱਜਕਲ ਕੇਪ ਸਟਾਈਲ ਸਾੜ੍ਹੀ ਫੈਸ਼ਨ ਸਟੇਟਮੈਂਟ ਦਾ ਹਿੱਸਾ ਬਣੀ ਹੋਈ ਹੈ। ਪਾਰਟੀ ਜਾਂ ਫੈਮਿਲੀ ਫੰਕਸ਼ਨ ਮੌਕੇ ਤੁਸੀਂ ਇਸ ਤਰ੍ਹਾਂ ਦੀ ਸਾੜ੍ਹੀ ਵਿਚ ਐਲੀਗੈਂਟ ਲੁਕ ਪਾ ਸਕਦੇ ਹੋ।
► ਧੋਤੀ ਸਟਾਈਲ ਸਾੜ੍ਹੀ
ਧੋਤੀ ਸਟਾਈਲ ਅੱਜਕਲ ਖੂਬ ਟ੍ਰੈਂਡ ਵਿਚ ਹੈ ਪਰ ਇਹ ਪਤਲੀਆਂ ਲੜਕੀਆਂ 'ਤੇ ਜ਼ਿਆਦਾ ਸੂਟ ਕਰਦੀ ਹੈ। ਤੁਸੀਂ ਇਸ ਨੂੰ ਪੈਂਟ ਦੇ ਉੱਪਰ ਧੋਤੀ ਵਾਂਗ ਬੰਨ੍ਹ ਸਕਦੇ ਹੋ। ਇਸ ਨਾਲ ਤੁਹਾਨੂੰ ਟ੍ਰੈਡੀਸ਼ਨਲ ਪਲੱਸ ਵੈਸਟਰਨ ਲੁਕ ਮਿਲੇਗੀ।
ਮਹੁਕਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY